ਸੁਪਰ ਸਿੰਘ
ਸੁਪਰ ਸਿੰਘ 2017 'ਚ ਰਿਲੀਜ਼ ਹੋਈ ਪੰਜਾਬੀ ਸੁਪਰਹੀਰੋ ਐਕਸ਼ਨ ਫਿਲਮ ਹੈ, ਇਸ ਵਿੱਚ ਦਿਲਜੀਤ ਦੁਸਾਂਝ, ਸੋਨਮ ਬਾਜਵਾ, ਪਵਨ ਮਲਹੋਤਰਾ ਅਤੇ ਰਾਣਾ ਰਣਬੀਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦਾ ਮੁੱਖ ਕਿਰਦਾਰ ਸੱਜਣ ਸਿੰਘ, ਸੈਮ (ਦਿਲਜੀਤ ਦੋਸਾਂਝ) ਨੂੰ ਕੈਨੇਡਾ 'ਚ ਗੋਰੀ ਮੇਮ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਪਰ ਗੋਰੀ ਨੂੰ ਉਹ ਸਰਦਾਰ ਰੂਪ ਵਿਚ ਪਸੰਦ ਨਹੀਂ। ਸੈਮ ਨੂੰ ਉਸਦੇ ਬਚਪਨ ਦੀ ਦੋਸਤ ਸੋਨਮ ਬਾਜਵਾ ਪਸੰਦ ਕਰਦੀ ਹੈ। ਪਰ ਸੈਮ ਲਈ ਉਹ ਸਿਰਫ ਉਸਦੀ ਚੰਗੀ ਦੋਸਤ ਹੈ। ਕਹਾਣੀ ਅੱਗੇ ਵੱਧਦੀ ਹੈ ਤੇ ਸੈਮ ਨੂੰ ਕੁਝ ਚਮਤਕਾਰੀ ਸ਼ਕਤੀਆਂ ਮਿਲਦੀਆਂ ਹਨ। ਉਹ ਸੁਪਰਹੀਰੋ ਵਾਂਗ ਤਾਕਤਵਰ ਹੋ ਜਾਂਦਾ ਹੈ। ਲੋਕਾਂ ਨੂੰ ਖਤਰਿਆਂ ਤੋਂ ਬਚਾਉਣ ਲੱਗ ਜਾਂਦਾ ਹੈ। ਅਚਾਨਕ ਉਸਨੂੰ ਅਹਿਸਾਸ ਹੁੰਦਾ ਹੈ ਕੇ ਸ਼ਾਇਦ ਉਹ ਇਹਨਾਂ ਸ਼ਕਤੀਆਂ ਦਾ ਅਸਲ ਹੱਕਦਾਰ ਨਹੀਂ ਹੈ, ਉਹ ਇਹ ਸ਼ਕਤੀਆਂ ਵਾਪਿਸ ਕਰਨ ਲਈ ਪੰਜਾਬ ਆ ਜਾਂਦਾ ਹੈ। ਇਥੇ ਆ ਕੇ ਉਸਨੂੰ ਪਤਾ ਚਲਦਾ ਹੈ ਕੇ ਲੋਕਾਂ ਉੱਪਰ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ, ਲੋਕ ਭਲਾਈ ਦੇ ਕੰਮਾਂ ਲਈ , ਲੋਕਾਂ ਨੂੰ ਵਹਿਮ ਭਰਮ ਚੋ ਕਢਣ ਲਈ ਉਸਨੂੰ ਇਹ ਸ਼ਕਤੀਆਂ ਦੀ ਲੋੜ ਹੈ।
Details About ਸੁਪਰ ਸਿੰਘ Movie:
Movie Released Date | 16 Jun 2017 |
Genres |
|
Audio Languages: |
|
Cast |
|
Director |
|
Keypoints about Super Singh:
1. Total Movie Duration: 2h 28m
2. Audio Language: Punjabi